ਰਾਜ ਸਭਾ ਦੇ 225 ਮੌਜੂਦਾ ਸੰਸਦ ਮੈਂਬਰਾਂ ਵਿਚੋਂ 27 ਅਰਬਪਤੀ ਹਨ, ਜਿਨ੍ਹਾਂ ਵਿਚੋਂ 6 ਭਾਜਪਾ ਦੇ ਹਨ। ਸ਼ੁੱਕਰਵਾਰ ਨੂੰ ਸਾਹਮਣੇ ਆਈ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਸਭਾ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 80.93 ਕਰੋੜ ਰੁਪਏ ਹੈ।

ਰਾਜ ਸਭਾ ਦੇ 225 ਮੌਜੂਦਾ ਸੰਸਦ ਮੈਂਬਰਾਂ ਵਿਚੋਂ 27 ਅਰਬਪਤੀ ਹਨ, ਜਿਨ੍ਹਾਂ ਵਿਚੋਂ 6 ਭਾਜਪਾ ਦੇ ਹਨ। ਸ਼ੁੱਕਰਵਾਰ ਨੂੰ ਸਾਹਮਣੇ ਆਈ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਸਭਾ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 80.93 ਕਰੋੜ ਰੁਪਏ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ. ਡੀ. ਆਰ.) ਅਤੇ ਨੈਸ਼ਨਲ ਇਲੈਕਸ਼ਨ ਵਾਚ (ਨਿਊ) ਨੇ ਇਕ ਰਿਪੋਰਟ ਵਿਚ ਕਿਹਾ ਕਿ ਉਸਨੇ ਰਾਜ ਸਭਾ ਦੇ 233 ਵਿਚੋਂ 225 ਸੰਸਦ ਮੈਂਬਰਾਂ ਦੇ ਅਪਰਾਧਿਕ ਪਿਛੋਕੜ ਦੇ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਮੌਜੂਦਾ ਰਾਜ ਸਭਾ ਵਿਚ ਇਕ ਸੀਟ ਖਾਲੀ ਹੈ ਜਦੋਂ ਕਿ 3 ਸੰਸਦ ਮੈਂਬਰਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਹਲਫ਼ਨਾਮੇ ਮੁਹੱਈਆ ਨਹੀਂ ਸਨ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਚਾਰ ਸੀਟਾਂ ਪਰਿਭਾਸ਼ਤ ਨਹੀਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 225 ਮੌਜੂਦਾ ਰਾਜ ਸਭਾ ਸੰਸਦ ਮੈਂਬਰਾਂ ਵਿਚੋਂ 27 (12 ਫੀਸਦੀ) ਅਰਬਪਤੀ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਲੇ ਸਭ ਤੋਂ ਵੱਧ ਅਰਬਪਤੀ ਸੰਸਦ ਮੈਂਬਰ ਭਾਜਪਾ ਨਾਲ ਸਬੰਧਤ ਹਨ। ਇਸ ਤੋਂ ਬਾਅਦ ਕਾਂਗਰਸ ਤੇ ਵਾਈ. ਐੱਸ. ਆਰ. ਸੀ. ਪੀ. ਦਾ ਨੰਬਰ ਹੈ।