ਟੈਰਿਫ਼ ਖਿਲਾਫ ਫੈਸਲਾ ਆਇਆ ਤਾਂ ਬਦਲਵੇਂ ਪ੍ਰਬੰਧ ਕਰਾਂਗੇ-ਟਰੰਪ

ਸਰੀ (ਬਲਦੇਵ ਸਿੰਘ ਭੰਮ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਅਮਰੀਕੀ ਸੁਪਰੀਮ ਕੋਰਟ ਉਸਦੇ ਮਨਪਸੰਦ ਟੈਰਿਫ਼ ਕਾਨੂੰਨ ਦੇ ਖ਼ਿਲਾਫ਼ ਫ਼ੈਸਲਾ ਦਿੰਦੀ ਹੈ, ਤਾਂ ਇਹ ਅਮਰੀਕਾ ਲਈ “ਬਹੁਤ ਨੁਕਸਾਨਦਾਇਕ” ਹੋਵੇਗਾ।

ਟਰੰਪ ਨੇ ਵਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੰਨਿਆ ਕਿ ਉਸਦੀ ਸਰਕਾਰ ਨੂੰ ਇਸ ਮਾਮਲੇ ਵਿੱਚ ਇੱਕ “ਬੈਕਅੱਪ ਯੋਜਨਾ” ਬਣਾਉਣ ਦੀ ਲੋੜ ਪੈ ਸਕਦੀ ਹੈ।

ਉਸਨੇ ਕਿਹਾ, “ਸਾਨੂੰ ਲੱਗਦਾ ਹੈ ਕਿ ਅਸੀਂ ਕੱਲ੍ਹ ਬਹੁਤ ਚੰਗਾ ਕੀਤਾ। ਅਸੀਂ ਉਮੀਦ ਕਰਦੇ ਹਾਂ ਨਤੀਜਾ ਵੀ ਚੰਗਾ ਹੋਵੇਗਾ। ਪਰ ਜੇ ਨਹੀਂ, ਤਾਂ ਸਾਨੂੰ ਦੂਜੀ ਯੋਜਨਾ ਬਣਾਉਣੀ ਪਵੇਗੀ। ਵੇਖਦੇ ਹਾਂ ਕੀ ਹੁੰਦਾ ਹੈ।”

ਜਿਕਰਯੋਗ ਹੈ ਕਿ ਇਹ ਮਾਮਲਾ ਟਰੰਪ ਵੱਲੋਂ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰਜ਼ ਐਕਟ ਦੇ ਤਹਿਤ ਟੈਰਿਫ਼ ਲਗਾਉਣ ਨਾਲ ਜੁੜਿਆ ਹੈ, ਜਿਸ ਵਿੱਚ ਕੈਨੇਡਾ ‘ਤੇ ਫੈਂਟਾਨੀਲ ਸੰਬੰਧੀ ਟੈਰਿਫ਼ ਵੀ ਸ਼ਾਮਲ ਹਨ।

ਇਹ ਵੀ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਟਰੰਪ ਦੇ ਵਕੀਲ ਨੂੰ ਸੁਪਰੀਮ ਕੋਰਟ ਵਿੱਚ ਕਠਿਨ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਜੱਜਾਂ ਨੇ ਪੁੱਛਿਆ ਕਿ ਜਦੋਂ ਇਸ ਕਾਨੂੰਨ ਵਿੱਚ “ਟੈਰਿਫ਼” ਸ਼ਬਦ ਕਿਤੇ ਵੀ ਨਹੀਂ, ਤਾਂ ਇਸਦਾ ਇਸਤੇਮਾਲ ਕਿਵੇਂ ਜਾਇਜ਼ ਹੈ।ਟਰੰਪ ਨੇ ਦੁਹਰਾਇਆ ਕਿ ਟੈਰਿਫ਼ “ਅਮਰੀਕਾ ਦੀ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਹਨ।”

Related Articles

Leave a Reply

Your email address will not be published. Required fields are marked *