ਅਮਰੀਕੀ ਸਰਕਾਰ ਦਾ ਲੰਬਾ ਚੱਲ ਰਿਹਾ ਲਾਕਡਾਊਨ ਜਨਵਰੀ ਤੱਕ ਖਤਮ, ਸੈਨੇਟ ਦਾ ਫੈਸਲਾ

ਸਰੀ (ਬਲਦੇਵ ਸਿੰਘ ਭੰਮ)- ਅਮਰੀਕੀ ਸੈਨੇਟ ਨੇ ਸੋਮਵਾਰ ਨੂੰ ਇਤਿਹਾਸ ਦੇ ਸਭ ਤੋਂ ਲੰਬੇ ਸਰਕਾਰੀ ਲਾਕਡਾਊਨ ਤੋਂ ਬਾਅਦ ਸਰਕਾਰ ਮੁੜ ਚਾਲੂ ਕਰਨ ਲਈ ਵੋਟ ਦਿੱਤੀ ਹੈ। ਇਹ ਫ਼ੈਸਲਾ 40 ਦਿਨਾਂ ਦੀ ਬੰਦਸ਼ ਤੋਂ ਬਾਅਦ ਆਇਆ ਹੈ।

ਇਹ ਪ੍ਰਸਤਾਵ ਜਨਵਰੀ ਤੱਕ ਸਰਕਾਰ ਚਲਾਉਣ ਲਈ ਪਾਸ ਕੀਤਾ ਗਿਆ ਹੈ। ਇਸ ਦੇ ਹੱਕ ‘ਚ ਅੱਠ ਡੈਮੋਕ੍ਰੈਟ ਅਤੇ ਲਗਭਗ ਸਾਰੇ ਰਿਪਬਲਿਕਨ ਸੈਨੇਟਰਾਂ ਨੇ ਵੋਟ ਦਿੱਤੀ ਹੈ। ਹੁਣ ਇਹ ਪ੍ਰਸਤਾਵ ਬੁੱਧਵਾਰ ਨੂੰ ਹਾਊਸ ਵਿਚ ਪੇਸ਼ ਹੋਵੇਗਾ।

ਡੈਮੋਕ੍ਰੈਟਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਕਿਉਂਕਿ ਉਹ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੋਵਿਡ-19 ਦੌਰਾਨ ਲਗਾਈਆਂ ਹੈਲਥ ਇਨਸ਼ੋਰੈਂਸ ਲਈ ਮਿਲ ਰਹੀਆਂ ਟੈਕਸ ਛੂਟਾਂ ਨੂੰ ਵਧਾਉਣਾ ਚਾਹੁੰਦੇ ਸਨ, ਇਸ ਵੇਲੇ ਲਗਭਗ 2.4 ਕਰੋੜ ਅਮਰੀਕੀ ਇਸ ਸਕੀਮ ਰਾਹੀਂ ਇਨਸ਼ੋਰੈਂਸ ਲੈਂਦੇ ਹਨ।

ਸੈਨੇਟ ਦੇ ਨਵੇਂ ਫ਼ੈਸਲੇ ਨਾਲ ਹੁਣ ਸਰਕਾਰ ਮੁੜ ਚੱਲੇਗੀ, ਕਰਮਚਾਰੀਆਂ ਨੂੰ ਤਨਖਾਹ ਮਿਲੇਗੀ ਅਤੇ ਕੁਝ ਹੋਰ ਖਰਚ ਬਿੱਲ ਵੀ ਪਾਸ ਹੋਣਗੇ। ਪਰ ਸਿਹਤ ਬੀਮਾ ਸਬੰਧੀ ਫੈਸਲਾ ਬਾਅਦ ਵਿਚ ਲਿਆ ਜਾਵੇਗਾ।

ਡੈਮੋਕ੍ਰੈਟ ਸੈਨੇਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ‘ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਹ ਪਹਿਲਾਂ ਵੀ Affordable Care Act (ObamaCare) ਦੇ ਵਿਰੋਧੀ ਰਹੇ ਹਨ।

ਪਰ ਰਿਪਬਲਿਕਨ ਦਾ ਕਹਿਣਾ ਹੈ ਕਿ ਉਹ ਸਬਸਿਡੀ ਦੀ ਥਾਂ ਪੈਸਾ ਸਿੱਧਾ ਲੋਕਾਂ ਨੂੰ ਦੇਣਾ ਚਾਹੁੰਦੇ ਹਨ। ਪਰ ਡੈਮੋਕ੍ਰੈਟ ਸੈਨੇਟਰ ਰਾਨ ਵਾਈਡਨ ਨੇ ਕਿਹਾ ਕਿ ਲੋਕਾਂ ਦੇ ਵਧ ਰਹੇ ਪ੍ਰੀਮੀਅਮ ਤੇ ਜੀਵਨ ਦੀ ਮਹਿੰਗਾਈ ਦਿਖਾਉਂਦੀ ਹੈ ਕਿ ਇਹ ਸਹਾਇਤਾ ਜ਼ਰੂਰੀ ਹੈ।

Related Articles

Leave a Reply

Your email address will not be published. Required fields are marked *