ਹਰਿਆਣਾ ਦੇ ਗੁਰੂਗ੍ਰਾਮ ਨਾਲ ਲੱਗਦੇ ਨੂਹ ਜ਼ਿਲ੍ਹੇ ‘ਚ ਸੋਮਵਾਰ ਨੂੰ ਇਕ ਧਾਰਮਿਕ ਜਲੂਸ ਦੌਰਾਨ ਪਥਰਾਅ ਕੀਤਾ ਗਿਆ ਅਤੇ ਕਈ ਵਾਹਨਾਂ ‘ਚ ਅੱਗ ਲਾ ਦਿੱਤੀ

ਹਰਿਆਣਾ ਦੇ ਗੁਰੂਗ੍ਰਾਮ ਨਾਲ ਲੱਗਦੇ ਨੂਹ ਜ਼ਿਲ੍ਹੇ ‘ਚ ਸੋਮਵਾਰ ਨੂੰ ਇਕ ਧਾਰਮਿਕ ਜਲੂਸ ਦੌਰਾਨ ਪਥਰਾਅ ਕੀਤਾ ਗਿਆ ਅਤੇ ਕਈ ਵਾਹਨਾਂ ‘ਚ ਅੱਗ ਲਾ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੋ ਪੱਖਾਂ ਵਿਚਾਲੇ ਪਥਰਾਅ ਦੌਰਾਨ ਭੀੜ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਤਣਾਅ ਦੀ ਸਥਿਤੀ ਨੂੰ ਵੇਖਦੇ ਹੋਏ ਇਲਾਕੇ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਹੋਰ ਖੇਤਰਾਂ ਤੋਂ ਵੀ ਪੁਲਸ ਫੋਰਸ ਬੁਲਾਈ ਗਈ ਹੈ। ਪੁਲਸ ਮੁਤਾਬਕ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਨੂੰ ਨੂਹ ‘ਚ ਖੇੜਲਾ ਮੋਡ ਕੋਲ ਨੌਜਵਾਨਾਂ ਦੇ ਇਕ ਸਮੂਹ ਨੇ ਰੋਕਿਆ ਅਤੇ ਪਥਰਾਅ ਕਰਨ ਲੱਗੇ। ਇਕ ਅਧਿਕਾਰੀ ਨੇ ਦੱਸਿਆ ਕਿ ਜਲੂਸ ‘ਚ ਸ਼ਾਮਲ ਇਕ ਜਾਂ ਦੋ ਕਾਰਾਂ ਵਿਚ ਵੀ ਅੱਗ ਲਾ ਦਿੱਤੀ ਗਈ।