ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਸੀਨੀਅਰ ਮੰਤਰੀਆਂ ਨੇ ਬਸਤੀਵਾਦੀ ਕਾਲ ਦੇ ਦੋ ਬੰਗਲਿਆਂ ਦੇ ਕਿਰਾਏ ‘ਦੇ ਸਬੰਧ ਵਿਚ ਦੋਸ਼ ਲੱਗਣ ‘ਤੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਦੇ ਭਰਾ ਲੀ ਹਸੀਨ ਯਾਂਗ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਧਮਕੀ ਦਿੱਤੀ

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਸੀਨੀਅਰ ਮੰਤਰੀਆਂ ਨੇ ਬਸਤੀਵਾਦੀ ਕਾਲ ਦੇ ਦੋ ਬੰਗਲਿਆਂ ਦੇ ਕਿਰਾਏ ‘ਦੇ ਸਬੰਧ ਵਿਚ ਦੋਸ਼ ਲੱਗਣ ‘ਤੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਦੇ ਭਰਾ ਲੀ ਹਸੀਨ ਯਾਂਗ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਧਮਕੀ ਦਿੱਤੀ ਹੈ। ਕਾਨੂੰਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੇ ਸ਼ਨਮੁਗਮ ਅਤੇ ਵਿਦੇਸ਼ ਮੰਤਰੀ ਵਿਵਿਅਨ ਬਾਲਕ੍ਰਿਸ਼ਨਨ ਨੇ ਕਿਹਾ ਕਿ ਜੇਕਰ ਲੀ ਹਸੀਨ ਯਾਂਗ ਨੇ ਝੂਠੇ ਦੋਸ਼ ਲਗਾਉਣ ਲਈ ਮੁਆਫ਼ੀ ਨਹੀਂ ਮੰਗੀ ਤਾਂ ਉਹ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਵੀਰਵਾਰ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਸ਼ਨਮੁਗਮ ਨੇ ਕਿਹਾ ਕਿ ਲੀ ਯਾਂਗ ਨੇ ਉਹਨਾਂ ‘ਤੇ ਅਤੇ ਡਾਕਟਰ ਬਾਲਾਕ੍ਰਿਸ਼ਨਨ ‘ਤੇ “ਭ੍ਰਿਸ਼ਟ ਅਤੇ ਨਿੱਜੀ ਲਾਭ ਲਈ ਕੰਮ” ਕਰਨ ਅਤੇ ਨਿੱਜੀ ਲਾਭ ਲਈ ਸਿੰਗਾਪੁਰ ਲੈਂਡ ਅਥਾਰਟੀ (SLA) ਤੋਂ ਮਨਜ਼ੂਰੀ ਲਏ ਬਿਨਾਂ ਗੈਰ-ਕਾਨੂੰਨੀ ਤੌਰ ‘ਤੇ ਦਰੱਖਤਾਂ ਨੂੰ ਕੱਟਣ ਅਤੇ 26 ਅਤੇ 31 ਰਿਡਆਊਟ ਰੋਡ ਦੇ ਨਵੀਨੀਕਰਨ ਲਈ SLA ਤੋਂ ਭੁਗਤਾਨ ਪ੍ਰਾਪਤ ਕਰਨ ਦਾ ਦੋਸ਼ ਲਗਾਇਆ। ਦੋਵਾਂ ਮੰਤਰੀਆਂ ਨੇ ਲੀ ਯਾਂਗ ਨੂੰ ਪੱਤਰ ਭੇਜ ਕੇ ਆਪਣੇ ਦੋਸ਼ ਵਾਪਸ ਲੈਣ ਲਈ ਕਿਹਾ ਹੈ।
ਦੋਸ਼ਾਂ ਵਿੱਚ ਦਰਜ ਜਾਇਦਾਦਾਂ ਵਿੱਚ 26, ਰਿਡਆਊਟ ਰੋਡ ਅਤੇ 31, ਰਿਡਆਊਟ ਰੋਡ ਸ਼ਾਮਲ ਹਨ। ਰਿਡਆਊਟ ਪਾਰਕ ਖੇਤਰ ਵਿੱਚ ਲਗਭਗ 100 ਸਾਲ ਪੁਰਾਣੇ ਦੋ ਬੰਗਲੇ ਹਨ, ਜਿਨ੍ਹਾਂ ਨੂੰ ਅਰਬਨ ਰੀਡਿਵੈਲਪਮੈਂਟ ਅਥਾਰਟੀ ਦੁਆਰਾ 39 ਕੁਆਲਿਟੀ ਬੰਗਲਾ ਖੇਤਰਾਂ ਵਿੱਚੋਂ ਇੱਕ ਵਜੋਂ ਮਨੋਨੀਤ ਕੀਤਾ ਗਿਆ ਹੈ। 26, ਰਿਡਆਊਟ ਰੋਡ ਬੰਗਲੇ ਵਿਚ ਸ਼ਨਮੁਗਮ ਅਤੇ 31, ਰਿਡਆਊਟ ਰੋਡ ਬੰਗਲੇ ਵਿਚ ਡਾ. ਬਾਲਕ੍ਰਿਸ਼ਨਨ ਕਿਰਾਏ ‘ਤੇ ਰਹਿੰਦੇ ਹਨ। ਚੈਨਲ ਨਿਊਜ਼ ਏਸ਼ੀਆ ਨੇ ਸ਼ਨਮੁਗਮ ਦੇ ਹਵਾਲੇ ਨਾਲ ਕਿਹਾ ਕਿ “ਅਸੀਂ ਉਸ ਨੂੰ ਮੁਆਫ਼ੀ ਮੰਗਣ, ਆਪਣੇ ਦੋਸ਼ ਵਾਪਸ ਲੈਣ ਅਤੇ ਹਰਜਾਨੇ ਦਾ ਭੁਗਤਾਨ ਕਰਨ ਲਈ ਕਿਹਾ ਹੈ, ਜੋ ਅਸੀਂ ਚੈਰਿਟੀ ਲਈ ਦਾਨ ਕਰਾਂਗੇ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ‘ਤੇ ਮੁਕੱਦਮਾ ਚਲਾਵਾਂਗੇ।’