ਸਿਟੀ ਆਫ ਸਰੀ ਵੱਲੋਂ ਸੋਮਵਾਰ ਨੂੰ ਸਿਟੀ ਸੈਂਟਰ ਵਿੱਚ ਇੱਕ 67-ਮੰਜਿਲਾ ਟਾਵਰ ਵਿਕਸਤ ਕਰਨ ਦੀ ਤਜਵੀਜ਼ ਨੂੰ ਤੀਜੀ-ਪੜ੍ਹਤ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਮਨਜੂਰੀ ਸੋਮਵਾਰ 16 ਜਨਵਰੀ ਨੂੰ ਸਿਟੀ ਵੱਲੋਂ ਇੱਕ ਮੀਟਿੰਗ ਦੌਰਾਨ ਜਨਤਕ ਸੁਣਵਾਈ ਤੋਂ ਬਾਅਦ ਦਿੱਤੀ ਗਈ ਹੈ /
ਏਮ ਫੋਰਸ ਸਰੀ ਸੈਂਟਰ-1 ਲਿਮਟਿਡ ਦਾ ਇਹ ਪ੍ਰੋਜੈਕਟ 10201-10239 King George Boulevard ਤੇ ਸਥਿਤ ਹੋਵੇਗਾ, ਇਸ ਪ੍ਰੋਜੈਕਟ ਵਿੱਚ ਇਹ 678-ਫੁੱਟ ਉਚਾਈ ਵਾਲੀ ਬਹੁ ਮੰਤਵੀ ਇਮਾਰਤ ਹੈ ਜਿਸ ਵਿੱਚ ਇੱਕ ਸੱਤ-ਮੰਜਿਲਾ ਵਪਾਰਕ ਅਤੇ ਦਫਤਰੀ ਪੋਡੀਅਮ ਸ਼ਾਮਲ ਹੈ।
ਇਸ ਇਮਾਰਤ ਵਿੱਚ 19,422 ਵਰਗ ਮੀਟਰ ਦੀ ਵਪਾਰਕ ਅਤੇ ਦਫਤਰੀ ਫਲੋਰ ਤੋਂ ਇਲਾਵਾ ਇੱਕ ਅੱਠ-ਮੰਜ਼ਿਲਾ ਰਿਹਾਇਸ਼ੀ ਪੋਡੀਅਮ ਅਤੇ ਰਿਹਾਇਸ਼ੀ ਟਾਵਰ ਸ਼ਾਮਲ ਹੈ ਜਿਸ ਵਿੱਚ ਸਟੂਡੀਓ ਤੋਂ ਤਿੰਨ-ਬੈੱਡਰੂਮ ਅਪਾਰਟਮੈਂਟਾਂ ਸਮੇਤ 746 ਰਿਹਾਇਸ਼ੀ ਇਕਾਈਆਂ ਹੋਣਗੀਆਂ।
A proposal to develop a 67-storey tower in Surrey’s city centre got third-reading approval from council after it went to a public hearing Monday, Jan. 16 at city hall.
Aimforce Surrey Centre 1 Ltd.’s project, at 10201-10239 King George Boulevard, features a 678-foot-tall mixed-used high-rise consisting of a seven-storey commercial and office podium.
It includes 19,422 square metres of commercial and office floor space and an eight-storey residential podium and residential tower with 746 dwelling units including studios to three-bedroom apartments.