ਲੀਬੀਆ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਵਿਰੋਧੀ ਮਿਲੀਸ਼ੀਆ ਸਮੂਹਾਂ ਵਿਚਾਲੇ ਹਿੰਸਕ ਝੜਪਾਂ ਵਿਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਲੋਕ ਆਪਣੇ ਘਰਾਂ ਵਿਚ ਹੀ ਕੈਦ ਹੋਣ ਲਈ ਮਜਬੂਰ ਹੋ ਗਏ

ਲੀਬੀਆ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਵਿਰੋਧੀ ਮਿਲੀਸ਼ੀਆ ਸਮੂਹਾਂ ਵਿਚਾਲੇ ਹਿੰਸਕ ਝੜਪਾਂ ਵਿਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਲੋਕ ਆਪਣੇ ਘਰਾਂ ਵਿਚ ਹੀ ਕੈਦ ਹੋਣ ਲਈ ਮਜਬੂਰ ਹੋ ਗਏ ਕਿਉਂਕਿ ਉਹ ਕਿਸੇ ਸੁਰੱਖਿਅਤ ਥਾਂ ‘ਤੇ ਨਹੀਂ ਜਾ ਸਕੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਝੜਪ ਤ੍ਰਿਪੋਲੀ ਵਿਚ ਇਸ ਸਾਲ ਦੀ ਸਭ ਤੋਂ ਵੱਡੀ ਹਿੰਸਕ ਝੜਪ ਜਾਪਦੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਦੇਰ ਰਾਤ 444 ਬ੍ਰਿਗੇਡ ਅਤੇ ‘ਸਪੈਸ਼ਲ ਡਿਟਰੈਂਸ ਫੋਰਸ’ ਦੇ ਲੜਾਕਿਆਂ ਵਿਚਾਲੇ ਝੜਪ ਸ਼ੁਰੂ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਤ੍ਰਿਪੋਲੀ ਦੇ ਇਕ ਹਵਾਈ ਅੱਡੇ ‘ਤੇ 444 ਬ੍ਰਿਗੇਡ ਦੇ ਸੀਨੀਅਰ ਕਮਾਂਡਰ ਮੁਹੰਮਦ ਹਮਜ਼ਾ ਨੂੰ ਕਥਿਤ ਤੌਰ ‘ਤੇ ਵਿਰੋਧੀ ਸਮੂਹ ਦੁਆਰਾ ਫੜੇ ਜਾਣ ਤੋਂ ਬਾਅਦ ਤਣਾਅ ਭੜਕ ਗਿਆ। ਐਮਰਜੈਂਸੀ ਮੈਡੀਸਨ ਐਂਡ ਸਪੋਰਟ ਸੈਂਟਰ, ਮਾਨਵਤਾਵਾਦੀ ਆਫ਼ਤਾਂ ਅਤੇ ਯੁੱਧਾਂ ਦੌਰਾਨ ਤਾਇਨਾਤ ਇੱਕ ਮੈਡੀਕਲ ਯੂਨਿਟ ਨੇ ਬੁੱਧਵਾਰ ਸਵੇਰੇ ਕਿਹਾ ਕਿ ਝੜਪਾਂ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲੇ ਲੜਾਕੂ ਸਮੂਹ ਦੇ ਸਨ ਜਾਂ ਆਮ ਨਾਗਰਿਕ।