ਬੀਤੇ ਦਿਨ ਨਿਊਜਰਸੀ ਦੀ ਲੈਫਟੀਨੈਂਟ ਗਵਰਨਰ ਸ਼ੀਲਾ ਓਲੀਵਰ ਦੀ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ

ਬੀਤੇ ਦਿਨ ਨਿਊਜਰਸੀ ਦੀ ਲੈਫਟੀਨੈਂਟ ਗਵਰਨਰ ਸ਼ੀਲਾ ਓਲੀਵਰ ਦੀ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ। ਓਲੀਵਰ ਨੇ ਰਾਜ ਵਿਧਾਨ ਸਭਾ ਦੀ ਸਪੀਕਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਗੈਰ ਗੋਰੀ ਮੂਲ ਦੀ ਔਰਤ ਬਣ ਕੇ ਇਤਿਹਾਸ ਰਚਿਆ ਸੀ। ਓਲੀਵਰ 71 ਸਾਲ ਦੀ ਸੀ। ਲੈਫਟੀਨੈਂਟ ਗਵਰਨਰ ਸ਼ੀਲਾ ਓਲੀਵਰ, ਜੋ ਨਿਊ ਜਰਸੀ ਦੇ ਸਭ ਤੋਂ ਪ੍ਰਮੁੱਖ ਗੈਰ ਗੋਰੇ ਨੇਤਾਵਾਂ ਵਿੱਚੋਂ ਇੱਕ ਬਣ ਗਈ ਸੀ ਅਤੇ ਸ਼ਹਿਰਾਂ ਨੂੰ ਮੁੜ ਸੁਰਜੀਤ ਕਰਨ ਤੇ ਬੰਦੂਕ ਹਿੰਸਾ ਵਿਰੁੱਧ ਉਸ ਨੇ ਜੋਸ਼ ਨਾਲ ਵਕਾਲਤ ਕੀਤੀ।
ਨਿਊਜਰਸੀ ਦੇ ਗਵਰਨਰ ਫਿਲ ਮਰਫੀ ਦੇ ਦਫਤਰ ਦੁਆਰਾ ਜਾਰੀ ਉਸਦੇ ਪਰਿਵਾਰ ਦੇ ਇੱਕ ਬਿਆਨ ਅਨੁਸਾਰ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਓਲੀਵਰ ਕਾਰਜਕਾਰੀ ਗਵਰਨਰ ਵਜੋਂ ਸੇਵਾ ਨਿਭਾ ਰਹੀ ਸੀ ਜਦੋਂ ਕਿ ਮਰਫੀ ਅਤੇ ਉਸਦਾ ਪਰਿਵਾਰ ਇਸ ਸਮੇਂ ਇਟਲੀ ਵਿੱਚ ਛੁੱਟੀਆਂ ‘ਤੇ ਹਨ। ਉਸਦੇ ਦਫਤਰ ਨੇ ਕਿਹਾ ਕਿ ਉਸਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਗਵਰਨਰ ਨੇ ਟਵੀਟ ਕਰਕੇ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਇਸ ਦੁੱਖਦਾਈ ਖ਼ਬਰ ਤੋਂ ਬਹੁਤ ਦੁਖੀ ਹਨ। ਉਹਨਾਂ ਕਿਹਾ ਕਿ ਓਲੀਵਰ ਨੂੰ ਲੈਫਟੀਨੈਂਟ ਗਵਰਨਰ ਵਜੋਂ ਨਾਮਜ਼ਦ ਕਰਦਿਆਂ “ਮੈਂ ਹੁਣ ਤੱਕ ਦਾ ਸਭ ਤੋਂ ਵਧੀਆ ਫ਼ੈਸਲਾ ਲਿਆ ਸੀ।