ਫਾਜ਼ਿਲਕਾ ਦੇ ਪਿੰਡ ਆਵਾ ਦੇ ਨੌਜਵਾਨ ਦਿਲਪ੍ਰੀਤ ਸਿੰਘ (26 ਸਾਲ) ਦੀ ਸਰੀ, ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ| ਸਟਡੀ ਵੀਜ਼ਾ ਤੋਂ ਬਾਅਦ ਉਹ ਪਿਛਲੇ 3 ਸਾਲ ਤੋਂ ਪੱਕਾ ਸੀ ਅਤੇ ਕੈਬ ਚਲਾਉਂਦੇ ਵਕ਼ਤ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸ ਦੀ ਗੱਡੀ ਵਿੱਚ ਟੱਕਰ ਮਾਰੀ ਜਿਸ ਕਾਰਨ ਉਸਦੀ ਮੌਤ ਹੋ ਗਈ ।