ਪੱਛਮੀ ਆਸਟ੍ਰੇਲੀਆ (WA) ਦੇ ਤੱਟ ‘ਤੇ ਇਕ ਜਹਾਜ਼ ਦੁਆਰਾ ਸੁੱਟੀ ਗਈ 560 ਕਿਲੋਗ੍ਰਾਮ ਦੀ ਕੋਕੀਨ ਖੇਪ ਨੂੰ ਚੁੱਕਣ ਲਈ ਕਥਿਤ ਤੌਰ ‘ਤੇ ਤਿੰਨ ਵਿਅਕਤੀਆਂ ਨੂੰ ਫੜਿਆ ਗਿਆ

ਪੱਛਮੀ ਆਸਟ੍ਰੇਲੀਆ (WA) ਦੇ ਤੱਟ ‘ਤੇ ਇਕ ਜਹਾਜ਼ ਦੁਆਰਾ ਸੁੱਟੀ ਗਈ 560 ਕਿਲੋਗ੍ਰਾਮ ਦੀ ਕੋਕੀਨ ਖੇਪ ਨੂੰ ਚੁੱਕਣ ਲਈ ਕਥਿਤ ਤੌਰ ‘ਤੇ ਤਿੰਨ ਵਿਅਕਤੀਆਂ ਨੂੰ ਫੜਿਆ ਗਿਆ। ਇਹਨਾਂ ਤਿੰਨ ਵਿਅਕਤੀਆਂ ‘ਤੇ ਬੋਟਿੰਗ ਜ਼ਰੀਏ 224 ਮਿਲੀਅਨ ਡਾਲਰ ਦੀ ਕੋਕੀਨ ਦੀ ਢੋਆ-ਢੁਆਈ ਦਾ ਦੋਸ਼ ਲਗਾਇਆ ਗਿਆ। ਕੁਈਨਜ਼ਲੈਂਡ ਦੇ ਰਹਿਣ ਵਾਲੇ 49, 32 ਅਤੇ 29 ਸਾਲ ਦੀ ਉਮਰ ਦੇ ਤਿੰਨੇ ਵਿਅਕਤੀਆਂ ਨੂੰ 11 ਅਗਸਤ ਨੂੰ ਦੋਵਾਂ ਰਾਜਾਂ ਵਿੱਚ ਛਾਪੇਮਾਰੀ ਤੋਂ ਬਾਅਦ ਚਾਰਜ ਕੀਤੇ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਪੁਲਸ ਦਾ ਦਾਅਵਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਖੇਪ 2.8 ਮਿਲੀਅਨ ਸਟ੍ਰੀਟ ਡੀਲਜ਼ ਲਈ ਵਰਤੀ ਜਾ ਸਕਦੀ ਸੀ – ਕਥਿਤ ਤੌਰ ‘ਤੇ ਪਰਥ ਤੋਂ ਲਗਭਗ 570 ਕਿਲੋਮੀਟਰ ਦੂਰ, ਛੋਟੇ ਤੱਟਵਰਤੀ ਕਸਬੇ ਕਾਲਬਾਰੀ ਵਿੱਚ ਇਹ ਇੱਕ ਘਰ ਵਿੱਚ ਪਲਾਸਟਿਕ ਵਿੱਚ ਲਪੇਟੀ ਹੋਈ ਸੀ। ਆਸਟ੍ਰੇਲੀਅਨ ਫੈਡਰਲ ਪੁਲਸ (ਏਐਫਪੀ) ਨੇ ਕਿਹਾ ਕਿ “ਅਦਾਲਤ ਵਿੱਚ ਇਹ ਦੋਸ਼ ਲਗਾਇਆ ਜਾਵੇਗਾ ਕਿ ਤਿੰਨ ਵਿਅਕਤੀ ਇੱਕ ਕਿਸ਼ਤੀ ਖਰੀਦਣ ਅਤੇ ਕੋਕੀਨ ਨੂੰ ਇਕੱਠਾ ਕਰਨ ਲਈ ਜ਼ਿੰਮੇਵਾਰ ਸਨ, ਜਦੋਂ ਇੱਕ ਬਲਕ ਕੈਰੀਅਰ ਜਹਾਜ਼ ਨੇ ਇਸ ਖੇਪ ਨੂੰ ਪੱਛਮੀ ਆਸਟ੍ਰੇਲੀਆ ਦੇ ਤੱਟ ਤੋਂ ਸਮੁੰਦਰ ਵਿੱਚ ਸੁੱਟ ਦਿੱਤਾ ਸੀ,”।