ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਲਾਲ ਕਿਲ੍ਹੇ ਦੀ ਪਰਿਕਰਮਾ ਤੋਂ ਕਰੀਬ 90 ਮਿੰਟ ਤੱਕ ਦੇਸ਼ ਨੂੰ ਸੰਬੋਧਿਤ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਲਾਲ ਕਿਲ੍ਹੇ ਦੀ ਪਰਿਕਰਮਾ ਤੋਂ ਕਰੀਬ 90 ਮਿੰਟ ਤੱਕ ਦੇਸ਼ ਨੂੰ ਸੰਬੋਧਿਤ ਕੀਤਾ, ਜੋ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਸ਼ ਦੇ ਨਾਂ ਉਨ੍ਹਾਂ ਦਾ 10ਵਾਂ ਸੰਬੋਧਨ ਸੀ। 2016 ਵਿਚ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਇਸ ਪਰਿਕਰਮਾ ਤੋਂ 96 ਮਿੰਟ ਦਾ ਭਾਸ਼ਣ ਦਿੱਤਾ ਸੀ, ਜੋ ਉਨ੍ਹਾਂ ਦਾ ਆਜ਼ਾਦੀ ਦਿਹਾੜੇ ਮੌਕੇ ਸਭ ਤੋਂ ਲੰਬਾ ਭਾਸ਼ਣ ਹੈ। ਸਾਲ 2019 ‘ਚ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਦਾ ਭਾਸ਼ਣ 92 ਮਿੰਟ ਦਾ ਸੀ।
ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨੇ 74 ਮਿੰਟ ਤੱਕ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ, ਜਦਿਕ 2021 ‘ਚ ਉਨ੍ਹਾਂ ਦਾ ਸੰਬੋਧਨ 88 ਮਿੰਟ ਦਾ ਸੀ। 2020 ਵਿਚ ਉਨ੍ਹਾਂ ਦਾ ਸੰਬੋਧਨ 90 ਮਿੰਟ, 2019 ‘ਚ 92 ਮਿੰਟ, 2018 ‘ਚ 83 ਮਿੰਟ ਅਤੇ 2017 ‘ਚ 56 ਮਿੰਟ ਦਾ ਭਾਸ਼ਣ ਸੀ। 2016 ‘ਚ 94 ਮਿੰਟ, 2015 ‘ਚ 88 ਮਿੰਟ ਅਤੇ 2014 ‘ਚ 64 ਮਿੰਟ ਦਾ ਭਾਸ਼ਣ ਸੀ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ 7 ਵਜ ਕੇ 34 ਮਿੰਟ ‘ਤੇ ਸੰਬੋਧਨ ਸ਼ੁਰੂ ਕੀਤਾ ਅਤੇ ਇਹ 9 ਵਜ ਕੇ 3 ਮਿੰਟ ‘ਤੇ ਖ਼ਤਮ ਹੋਇਆ।