ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਐਤਵਾਰ ਨੂੰ ਇਕ ਬੱਸ ਹਾਦਸਾ ਵਾਪਰਿਆ

ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਐਤਵਾਰ ਨੂੰ ਇਕ ਬੱਸ ਹਾਦਸਾ ਵਾਪਰਿਆ। ਬੱਸ ਪਲਟਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਡਾਨ ਨੇ ਬਚਾਅ ਸੇਵਾਵਾਂ ਦੇ ਇੰਚਾਰਜ ਅਸਲਮ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਬੱਸ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰਿਆ ਅਤੇ ਗੱਡੀ ਪਲਟ ਗਈ।
ਇੰਚਾਰਜ ਅਸਲਮ ਨੇ ਦੱਸਿਆ ਕਿ ਸੂਫੀ ਸੰਤ ਦੇ ਸ਼ਰਧਾਲੂਆਂ ਨੂੰ ਲੈ ਕੇ ਬੱਸ ਸਖੀ ਸਰਵਰ ਤੋਂ ਜੈਕਬਾਬਾਦ ਵਾਪਸ ਜਾ ਰਹੀ ਸੀ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੋਂ ਗੰਭੀਰ ਜ਼ਖਮੀਆਂ ਨੂੰ ਰਾਜਨਪੁਰ ਜ਼ਿਲਾ ਹਸਪਤਾਲ ‘ਚ ਭੇਜ ਦਿੱਤਾ ਗਿਆ।