ਨੂਹ ਹਿੰਸਾ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੱਜਾ ਐਕਸ਼ਨ ਲਿਆ ਹੈ। ਸਰਕਾਰ ਹਿੰਸਾ ਤੋਂ ਬਾਅਦ ਕਮੀਆਂ ਨੂੰ ਖੰਘਾਲਣ ‘ਚ ਲੱਗੀ ਹੋਈ ਹੈ। ਦੱਸ ਦੇਈਏ ਕਿ ਨੂਹ ਦੇ ਐੱਸ.ਪੀ. ਵਰੁਣ ਸਿੰਗਲਾ ਦੇ ਤਬਾਦਲੇ ਤੋਂ ਬਾਅਦ ਹੁਣ ਡੀ.ਸੀ. ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨੂਹ ਦੇ ਨਵੇਂ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਲੈਣਗੇ। ਐੱਸ.ਪੀ. ਨਰਿੰਦਰ ਸਿੰਘ ਬਿਜਾਰਨੀਆ ਨੂੰ ਵਰੁਣ ਸਿੰਗਲਾ ਦੀ ਥਾਂ ‘ਤੇ ਨੂਹ ਦੇ ਐੱਸ.ਪੀ. ਵਜੋ ਜ਼ਿੰਮੇਵਾਰੀ ਸੌਂਪੀ ਗਈ ਹੈ।