ਡੱਬਵਾਲੀ ’ਚ ਮਿੰਨੀ ਸਕੱਤਰੇਤ ਦੀ ਕੰਧ ’ਤੇ ਖਾਲਿਸਤਾਨ ਸੰਬੰਧੀ ਨਾਅਰੇ ਲਿਖੇ ਹੋਏ ਮਿਲਣ ਦਾ ਮਾਮਲਾ ਆਇਆ

ਡੱਬਵਾਲੀ ’ਚ ਮਿੰਨੀ ਸਕੱਤਰੇਤ ਦੀ ਕੰਧ ’ਤੇ ਖਾਲਿਸਤਾਨ ਸੰਬੰਧੀ ਨਾਅਰੇ ਲਿਖੇ ਹੋਏ ਮਿਲਣ ਦਾ ਮਾਮਲਾ ਆਇਆ ਹੈ। ਮਿੰਨੀ ਸਕੱਤਰੇਤ ਦੇ ਨਾਲ ਪਬਲਿਕ ਹੈਲਥ ਵਿਭਾਗ ਤੇ ਵਾਟਰ ਸੀਵਰੇਜ ਟਰੀਂਟਮੈਂਟ ਪਲਾਂਟ ਦੇ ਬਾਹਰ ਲੱਗੇ ਬੋਰਡ ’ਤੇ ਵੀਂ ਅਜਿਹੇ ਦੇਸ਼ ਵਿਰੋਧੀ ਨਾਅਰੇ ਲਿਖੇ ਹੋਏ ਹਨ। ਘਟਨਾ ਬਾਰੇ ਸੂਚਨਾ ਮਿਲਣ ਤੋ ਬਾਅਦ ਡੀ. ਐੱਸ. ਪੀ. ਰਾਜਿੰਦਰ ਸਿੰਘ, ਨਾਇਬ ਤਹਸੀਲਦਾਰ ਓਮਵੀਰ, ਥਾਣਾ ਇੰਚਾਰਜ ਸ਼ੈਲੇਂਦਰ ਕੁਮਾਰ ਮੌਕੇ ’ਤੇ ਪੁੱਜੇ ਤੇ ਮੌਕਾ ਵੇਖਿਆ।
ਜਾਣਕਾਰੀ ਮੁਤਾਬਕ ਚੌਟਾਲਾ ਰੋਡ ਸਥਿਤ ਡੱਬਵਾਲੀ ਦੇ ਐੱਸ.ਡੀ.ਐੱਮ. ਦਫਤਰ ਦੇ ਬਾਹਰ ਕੰਧ ’ਤੇ ‘ਹਰਿਆਣਾ ਬਣੇਗਾ ਖਾਲਿਸਤਾਨ’ ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸੀ। ਦੋਵੇਂ ਥਾਵਾਂ ਦੇ 8 ਵਾਰੀ ਹਿੰਦੀ ਤੇ ਪੰਜਾਬੀ ’ਚ ਇਹ ਨਾਅਰੇ ਲਿਖੇ ਹੋਏ ਹਨ। ਇਨ੍ਹਾਂ ਨਾਅਰਿਆਂ ਦੇ ਨਾਲ ਹੀ ਕਈ ਥਾਂਵਾਂ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸਿਹਤ ਮੰਤਰੀ ਅਨਿਲ ਵਿਜ ਦੇ ਖਿਲਾਫ ਭੱਦੀ ਸ਼ਬਦਾਵਲੀ ਲਿਖੀ ਗਈ ਹੈ। ਡੱਬਵਾਲੀ ਪੁਲਸ ਚੌਟਾਲਾ ਰੋਡ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ’ਚ ਲੱਗੀ ਹੋਈ ਹੈ। ਉਥੇ ਹੀ ਇੰਟਰਨੈੱਟ ’ਤੇ ਖਾਲਿਸਤਾਨੀ ਸਮਰਥਕ ਅੱਤਵਾਦੀ ਗੁਰਪਤਵੰਤ ਪੰਨੂ ਦਾ ਇਸ ਮਾਮਲੇ ਨੂੰ ਲੈ ਕੇ ਇਕ ਵੀਡਿਓ ਵਾਇਰਲ ਹੋਇਆ ਹੈ। ਸ਼ਹਿਰ ਦੇ ਥਾਣਾ ਇੰਚਾਰਜ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।