ਇਕਵਾਡੋਰ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸੀਓ ਦਾ ਦੇਸ਼ ਦੀ ਰਾਜਧਾਨੀ ਕੁਇਟੋ ਵਿਚ ਇਕ ਸਿਆਸੀ ਰੈਲੀ ਦੌਰਾਨ ਬੁੱਧਵਾਰ ਨੂੰ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ

ਇਕਵਾਡੋਰ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸੀਓ ਦਾ ਦੇਸ਼ ਦੀ ਰਾਜਧਾਨੀ ਕੁਇਟੋ ਵਿਚ ਇਕ ਸਿਆਸੀ ਰੈਲੀ ਦੌਰਾਨ ਬੁੱਧਵਾਰ ਨੂੰ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਹ ਜਾਣਕਾਰੀ ਦਿੱਤੀ। ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਦੱਖਣੀ ਅਮਰੀਕੀ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਾ ਆਪਣੇ ਸਿਖਰ ‘ਤੇ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ‘ਚ ਫਰਨਾਂਡੋ ਨੂੰ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਵਿਚ ਪ੍ਰੋਗਰਾਮ ਤੋਂ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਉਹ ਚਿੱਟੇ ਰੰਗ ਦੇ ਟਰੱਕ ‘ਚ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਫਿਰ ਉਨ੍ਹਾਂ ‘ਤੇ ਗੋਲੀਆਂ ਚੱਲਦੀਆਂ ਦੇਖੀਆਂ ਗਈਆਂ। ਫਰਨਾਂਡੋ (59) ‘ਬਿਲਡ ਇਕਵਾਡੋਰ ਮੂਵਮੈਂਟ’ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ।