ਆਸਟ੍ਰੇਲੀਆ ਦੀ ਪੁਲਾੜ ਏਜੰਸੀ ਨੇ ਇਹ ਸਿੱਟਾ ਕੱਢਿਆ ਹੈ ਕਿ ਪਿਛਲੇ ਮਹੀਨੇ ਆਸਟ੍ਰੇਲੀਆਈ ਬੀਚ ‘ਤੇ ਰੁੜ੍ਹ ਕੇ ਆਈ ਗੁੰਬਦ ਦੇ ਆਕਾਰ ਦੀ ਵਸਤੂ ਸੰਭਾਵਤ ਤੌਰ ‘ਤੇ ਕਿਸੇ ਭਾਰਤੀ ਰਾਕੇਟ ਦਾ ਮਲਬਾ ਹੈ

ਆਸਟ੍ਰੇਲੀਆ ਦੀ ਪੁਲਾੜ ਏਜੰਸੀ ਨੇ ਇਹ ਸਿੱਟਾ ਕੱਢਿਆ ਹੈ ਕਿ ਪਿਛਲੇ ਮਹੀਨੇ ਆਸਟ੍ਰੇਲੀਆਈ ਬੀਚ ‘ਤੇ ਰੁੜ੍ਹ ਕੇ ਆਈ ਗੁੰਬਦ ਦੇ ਆਕਾਰ ਦੀ ਵਸਤੂ ਸੰਭਾਵਤ ਤੌਰ ‘ਤੇ ਕਿਸੇ ਭਾਰਤੀ ਰਾਕੇਟ ਦਾ ਮਲਬਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 15 ਜੁਲਾਈ ਨੂੰ ਪਰਥ ਸ਼ਹਿਰ ਦੇ ਉੱਤਰ ਵਿੱਚ ਲਗਭਗ 250 ਕਿਲੋਮੀਟਰ ਦੂਰ ਬੀਚ ਨੇੜੇ ਵਸਤੂ ਦਾ ਪਤਾ ਲਗਾਇਆ ਗਿਆ ਸੀ।
ਪੁਲਾੜ ਏਜੰਸੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ “ਅਸੀਂ ਇਹ ਸਿੱਟਾ ਕੱਢਿਆ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ ਜੁਰਿਅਨ ਖਾੜੀ ਨੇੜੇ ਸਮੁੰਦਰੀ ਕੰਢੇ ‘ਤੇ ਮੌਜੂਦ ਵਸਤੂ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਦੇ ਤੀਜੇ ਪੜਾਅ ਦਾ ਮਲਬਾ ਹੈ। PSLV ਇੱਕ ਮੱਧਮ ਲਿਫਟ ਲਾਂਚ ਵਾਹਨ ਹੈ ਜੋ ਇਸਰੋ ਦੁਆਰਾ ਚਲਾਇਆ ਜਾਂਦਾ ਹੈ।