ਅਵਿਸ਼ਵਾਸ ਪ੍ਰਸਤਾਵ ‘ਤੇ ਬੋਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ‘ਚ ਪੀ.ਐੱਮ. ਅਤੇ ਇਸ ਸਰਕਾਰ ਨੂੰ ਲੈ ਕੇ ਕੋਈ ਅਵਿਸ਼ਵਾਸ ਨਹੀਂ ਹੈ… ਇਹ ਅਵਿਸ਼ਵਾਸ ਪ੍ਰਸਤਾਵ ਸਿਰਫ ਭਰਮ ਪੈਦਾ ਕਰਨ ਲਈ ਲਿਆਂਦਾ ਗਿਆ ਹੈ। ਇਹ ਅਵਿਸ਼ਵਾਸ ਪ੍ਰਸਤਾਵ ਦੇਸ਼ ‘ਚ ਵਿਰੋਧੀਆਂ ਦਾ ਅਸਲੀ ਚਰਿਤਰ ਦਿਖਾਉਂਦਾ ਹੈ। ਯੂ.ਪੀ.ਏ. ਦਾ ਚਰਿਤਰ ਆਪਣੀ ਸਰਕਾਰ ਬਚਾਉਣ ਲਈ ਭ੍ਰਿਸ਼ਟਾਚਾਰ ਕਰਨਾ ਹੈ। ਆਜ਼ਾਦੀ ਤੋਂ ਬਾਅਦ ਪੀ.ਐੱਮ. ਮੋਦੀ ਦੀ ਸਰਕਾਰ ਹੀ ਅਜਿਹੀ ਹੈ ਜਿਸਨੇ ਸਭ ਤੋਂ ਜ਼ਿਆਦਾ ਲੋਕਾਂ ਦਾ ਭਰੋਸਾ ਜਿੱਤਿਆ। ਪੀ.ਐੱਮ. ਮੋਦੀ ਜਨਤਾ ਵਿਚ ਸਭ ਤੋਂ ਲੋਕਪ੍ਰਿਯ ਨੇਤਾ ਹਨ। ਪੀ.ਐੱਮ. ਮੋਦੀ ਦੇਸ਼ ਦੀ ਜਨਤਾ ਲਈ ਅਣਥਕ ਕੋਸ਼ਿਸ਼ ਕਰਦੇ ਹਨ। ਉਹ ਬਿਨਾਂ ਇਕ ਵੀ ਛੁੱਟੀ ਲਏ ਦਿਨ ‘ਚ ਲਗਾਤਾਰ 17 ਘੰਟੇ ਕੰਮ ਕਰਦੇ ਹਨ। ਲੋਕ ਉਨ੍ਹਾਂ ‘ਤੇ ਭਰੋਸਾ ਕਰਦੇ ਹਨ।