ਅਮਰੀਕਾ ਵਿਖੇ ਉੱਤਰੀ ਕੈਰੋਲੀਨਾ ਵਾਲਮਾਰਟ ਦੇ ਬਾਹਰ ਐਤਵਾਰ ਦੁਪਹਿਰ ਛੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਐਸਯੂਵੀ ਨੇ ਟੱਕਰ ਮਾਰ ਦਿੱਤੀ

ਅਮਰੀਕਾ ਵਿਖੇ ਉੱਤਰੀ ਕੈਰੋਲੀਨਾ ਵਾਲਮਾਰਟ ਦੇ ਬਾਹਰ ਐਤਵਾਰ ਦੁਪਹਿਰ ਛੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਐਸਯੂਵੀ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਮਜ਼ਦੂਰ ਜ਼ਖਮੀ ਹੋ ਗਏ। ਇਸ ਘਟਨਾ ਨੂੰ ਇੱਕ “ਇਰਾਦਤਨ ਹਮਲੇ” ਵਜੋਂ ਸਮਝਿਆ ਜਾ ਰਿਹਾ ਹੈ। ਸੀਐਨਐਨ ਨੇ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਕਿਹਾ ਕਿ ਅਧਿਕਾਰੀ ਹੁਣ ਘਟਨਾ ਵਿਚ ਸ਼ਾਮਲ ਡਰਾਈਵਰ ਦੀ ਭਾਲ ਕਰ ਰਹੇ ਹਨ। ਲਿੰਕਨਟਨ ਪੁਲਸ ਵਿਭਾਗ ਅਨੁਸਾਰ ਇਹ ਘਟਨਾ ਸ਼ਾਰਲੋਟ ਤੋਂ ਲਗਭਗ 38 ਮੀਲ ਉੱਤਰ-ਪੱਛਮ ਵਿੱਚ ਲਿੰਕਨਟਨ ਸ਼ਹਿਰ ਵਿੱਚ ਸਟੋਰ ਦੇ ਬਾਹਰ ਵਾਪਰੀ। ਸਾਰੇ ਜ਼ਖਮੀ ਛੇ ਮਜ਼ਦੂਰਾਂ ਨੂੰ ਵੱਖ-ਵੱਖ ਸੱਟਾਂ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਕੋਈ ਵੀ ਸੱਟ ਜਾਨਲੇਵਾ ਨਹੀਂ ਸੀ। ਘਟਨਾ ਵਿੱਚ ਸ਼ਾਮਲ ਡਰਾਈਵਰ ਨੂੰ ਪੁਲਸ ਨੇ “ਇੱਕ ਵਡੇਰੀ ਉਮਰ ਦਾ ਗੋਰਾ ਪੁਰਸ਼” ਦੱਸਿਆ ਹੈ ਜੋ ਸਮਾਨ ਰੱਖਣ ਦੇ ਰੈਕ ਨਾਲ ਇੱਕ ਪੁਰਾਣੇ ਮਾਡਲ ਦੇ ਮੱਧ ਆਕਾਰ ਦੀ ਕਾਲੀ SUV ਚਲਾ ਰਿਹਾ ਸੀ