ਅਮਰੀਕਾ ਦੇ ਹਵਾਈ ਵਿਚ ਮਾਉਈ ਟਾਪੂ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 67 ਹੋ ਗਈ ਹੈ।

A man walks through wildfire wreckage Friday, Aug. 11, 2023, in Lahaina, Hawaii. Hawaii emergency management records show no indication that warning sirens sounded before people ran for their lives from wildfires on Maui that wiped out a historic town. (AP/PTI)(AP08_12_2023_000001B)

ਅਮਰੀਕਾ ਦੇ ਹਵਾਈ ਵਿਚ ਮਾਉਈ ਟਾਪੂ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 67 ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਂਕੜੇ ਲੋਕਾਂ ਦs ਲਾਪਤਾ ਹੋਣ ਦੀ ਸੂਚਨਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਮਾਉਈ ਕਾਉਂਟੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ, ‘ਫਾਇਰਫਾਈਟਰਾਂ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਲਾਹੈਨਾ ਵਿਚ ਸਰਗਰਮ ਅੱਗ ਨਾਲ ਸ਼ੁੱਕਰਵਾਰ ਦੁਪਹਿਰ ਤੱਕ 12 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ।’

ਲਾਹੈਨਾ ਦੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਮੀਡੀਆ ਮੁਤਾਬਕ ਇਹ ਸੂਬੇ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਹੈ। ਮਾਉਈ ਦੇ ਮੇਅਰ ਰਿਚਰਡ ਬਿਸੇਨ ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਅਧਿਕਾਰੀ ਅਜੇ ਵੀ ਲਾਹੈਨਾ ਵਿਚ ਕੁਦਰਤੀ ਆਫ਼ਤ ਵਿਚ ਮਾਰੇ ਗਏ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਉਈ ਦੇ ਪੁਲਸ ਮੁਖੀ ਜੌਨ ਪੇਲੇਟੀਅਰ ਨੇ ਜਨਤਾ ਨੂੰ ਧੀਰਜ ਰੱਖਣ ਅਤੇ ਪ੍ਰਾਰਥਨਾ ਕਰਨ ਲਈ ਕਿਹਾ ਹੈ। ਫਾਇਰ ਵਿਭਾਗ ਦੇ ਮੁਖੀ ਬ੍ਰਾਇਨ ਵੈਂਚਰ ਨੇ ਕਿਹਾ ਕਿ ਲੋਕਾਂ ਨੂੰ ਅੱਗ ਤੋਂ ਦੂਰ ਰਹਿਣ ਦੀ ਲੋੜ ਹੈ, ਕਿਉਂਕਿ ਇਹ ਅਜੇ ਵੀ ਵਿਨਾਸ਼ਕਾਰੀ ਬਣੀ ਹੋਈ ਹੈ।