ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੌਜੂਦਾ ਸਮੇਂ ਉਥੇ ਸਿਰਫ 8 ਅਫਗਾਨ ਹਿੰਦੂ ਸਿੱਖ ਹੀ ਰਹਿ ਰਹੇ ਹਨ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੌਜੂਦਾ ਸਮੇਂ ਉਥੇ ਸਿਰਫ 8 ਅਫਗਾਨ ਹਿੰਦੂ ਸਿੱਖ ਹੀ ਰਹਿ ਰਹੇ ਹਨ। ਉਥੇ ਰਹਿ ਰਹੇ ਹਿੰਦੂ ਤੇ ਸਿੱਖਾਂ ਵਲੋਂ ਵੀਜ਼ਾ ਦੀ ਮੰਗ ਕਰਨ ਤੋਂ ਬਾਅਦ ਭਾਰਤ ਸਰਕਾਰ ਵਲੋਂ 10 ਹਿੰਦੂ ਤੇ ਸਿੱਖਾਂ ਲਈ ਵੀਜ਼ਾ ਜਾਰੀ ਕੀਤਾ ਗਿਆ, ਜਿਸ ਦੇ ਚਲਦਿਆਂ ਰਾਜਧਾਨੀ ਰਾਵਲ ਤੋਂ 150 ਕਿਲੋਮੀਟਰ ਦੂਰ ਗ਼ਜ਼ਨੀ ‘ਚ ਰਹਿ ਰਹੇ ਸੂਰਬੀਰ ਸਿੰਘ ਨਿਸ਼ਚਲ ਸਮੇਤ ਦੋ ਵੱਖ-ਵੱਖ ਗਰੁੱਪਾਂ ‘ਚ 7 ਹਿੰਦੂ ਸਿੱਖ ਦਿੱਲੀ ਪਹੁੰਚ ਗਏ ਹਨ ਅਤੇ ਹੁਣ ਉਹ ਆਪਣੇ ਪਰਿਵਾਰਾਂ ‘ਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਭਾਰਤ ਪਹੁੰਚਣ ‘ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਕੇ ਵਾਪਸ ਦਿੱਲੀ ਪਰਤੇ ਸੂਰਬੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਅਫਗਾਨਿਸਤਾਨ ‘ਚ ਸਿਰਫ਼ 3 ਸਿੱਖ ਅਤੇ 5 ਹਿੰਦੂ ਹੀ ਰਹਿ ਰਹੇ ਹਨ। ਇਨ੍ਹਾਂ ‘ਚੋਂ 3 ਵਿਅਕਤੀਆਂ ਲਈ ਭਾਰਤ ਸਰਕਾਰ ਵੱਲੋਂ ਵੀਜ਼ਾ ਜਾਰੀ ਕੀਤਾ ਜਾ ਚੁੱਕਾ ਹੈ।